Law of Attraction in Punjabi (ਆਕਰਸ਼ਣ ਦਾ ਸਿਧਾਂਤ)

Fulfill your dreams and desires with Law of Attraction

Ratings: 4.50 / 5.00




Description

‘ਆਕਰਸ਼ਣ ਦੇ ਸਿਧਾਂਤ’ ਦਾ ਇਹ ਕੋਰਸ ਮਾਂ-ਬੋਲੀ ਪੰਜਾਬੀ ਵਿਚ ਅਜਿਹਾ ਪਹਿਲਾ ਕੋਰਸ ਹੈ, ਜੋ ਕਿ ਤੁਹਾਨੂੰ ਇਸ ਵਿਸ਼ੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਪ੍ਰਦਾਨ ਕਰੇਗਾ। ਬਹੁਤ ਸਾਰੇ ਲੋਕ ਇਹ ਨਹੀਂ ਜਾਣਦੇ ਕਿ ‘ਆਕਰਸ਼ਣ ਦਾ ਸਿਧਾਂਤ’ ਹਰ ਵੇਲੇ ਕਾਰਜਸ਼ੀਲ ਰਹਿੰਦਾ ਹੈ, ਬੇਸ਼ੱਕ ਤੁਸੀਂ ਇਸ ਬਾਰੇ ਜਾਣਦੇ ਹੋ ਜਾਂ ਨਹੀਂ, ਭਰੋਸਾ ਕਰਦੇ ਹੋ ਜਾਂ ਨਹੀਂ। ਜਿਹੋ ਜਿਹੀ ਇਨਸਾਨ ਦੀ ਸੋਚ ਜਾਂ ਵਿਚਾਰ ਹੁੰਦੇ ਹਨ, ਉਹੋ ਜਿਹਾ ਉਸਨੂੰ ਫਲ ਪ੍ਰਾਪਤ ਹੁੰਦਾ ਹੈ। ਬਹੁਤ ਸਾਰੇ ਲੋਕ ਅਨਜਾਣਪੁਣੇ ਵਿਚ ਹੀ ਨਕਾਰਤਮਿਕਤਾ ਨੂੰ ਬੁਲਾਵਾ ਦਿੰਦੇ ਰਹਿੰਦੇ ਹਨ। ਇਸ ਕੋਰਸ ਨਾਲ ਤੁਸੀਂ ਇਹ ਪਹਿਚਾਣ ਕਰਨ ਦੇ ਕਾਬਲ ਹੋ ਜਾਵੋਗੇ ਕਿ ਕਦੋਂ ਤੇ ਕੌਣ ਨਕਾਰਤਮਿਕਤਾ ਜਾਂ ਸਕਾਰਤਮਿਕਤਾ ਨੂੰ ਸੱਦਾ ਦੇ ਰਿਹਾ ਹੁੰਦਾ ਹੈ? ਜੇਕਰ ਤੁਸੀਂ ਇਹ ਪਹਿਚਾਨਣ ਵਿਚ ਕਾਮਯਾਬ ਹੋ ਗਏ ਤਾਂ ਕੋਰਸ ਵਿਚ ਦਿੱਤੀ ਜਾਣਕਾਰੀ ਅਨੁਸਾਰ ਨਕਾਰਤਮਿਕਤਾ ਨੂੰ ਰੋਕਣ ਦੇ ਕਾਬਿਲ ਵੀ ਬਣ ਜਾਓਗੇ।

ਇਸ ਕੋਰਸ ਦਾ ਮਕਸਦ ਤੁਹਾਡੀ ਸੋਚ ਨੂੰ ਨਵੀਂ ਦਿਸ਼ਾ ਦੇਣਾ ਹੈ। ਇਸ ਕੋਰਸ ਵਿਚ ਬਹੁਤ ਸਾਰੇ ਪ੍ਰਸ਼ਨ, ਅਭਿਆਸ ਤੇ ਵਰਕਸ਼ੀਟਾਂ ਦਿੱਤੀਆਂ ਗਈਆਂ ਹਨ, ਜੋ ਕਿ ਤੁਹਾਡਾ ਨਜ਼ਰੀਆ ਤੇ ਜ਼ਿੰਦਗੀ ਦੇ ਹੋਰ ਬਹੁਤ ਸਾਰੇ ਪੱਖ ਸਪੱਸ਼ਟ ਕਰਨ ‘ਚ ਤੁਹਾਡੀ ਮੱਦਦ ਕਰਨਗੀਆਂ।

ਕਈ ਲੋਕ ਜੋ ਚਾਹੁੰਦੇ ਹਨ, ਉਹ ਪਾ ਲੈਂਦੇ ਹਨ। ਇਸ ਵਿਚ ਕੀ ਰਾਜ਼ ਹੈ? ਕੀ ਤੁਸੀਂ ਇਸ ਕਾਬਲ ਹੋ ਸਕਦੇ ਹੋ? ਇਹਨਾਂ ਸਭ ਸੁਆਲਾਂ ਦਾ ਜੁਆਬ ਤੁਹਾਨੂੰ ਇਸ ਕੋਰਸ ਵਿਚ ਮਿਲੇਗਾ।

What You Will Learn!

  • ਆਕਰਸ਼ਣ ਦਾ ਸਿਧਾਂਤ ਕੀ ਹੈ?
  • ਆਕਰਸ਼ਣ ਦੇ ਸਿਧਾਂਤ ਦਾ ਮਨੋਵਿਗਿਆਨਕ ਪੱਖ
  • ਸਕਾਰਤਮਕ ਤੇ ਨਕਾਰਤਮਕ ਭਾਵਨਾਵਾਂ
  • ਆਪਣਾ ਨਜ਼ਰੀਆ ਸਪੱਸ਼ਟ ਕਰਨਾ
  • ਇੱਛਾਵਾਂ ਦਾ ਵਿਸਥਾਰ ਕਰਨਾ
  • ਸੀਮਿਤ ਭਰੋਸੇ ਤੋਂ ਮੁਕਤ ਹੋਣਾ
  • ਆਪਣੀਆਂ ਇੱਛਾਵਾਂ ਜਾਗ੍ਰਿਤ ਕਰਨਾ
  • ਸਕਾਰਤਮਕ ਸੋਚ
  • ਸਵੈ-ਵਿਸ਼ਲੇਸ਼ਣ
  • ਬੱਚਿਆਂ ਦਾ ਆਕਰਸ਼ਣ ਦੇ ਸਿਧਾਂਤ ਨਾਲ ਰਾਬਤਾ
  • ਐਕਸ਼ਨ ਪਲਾਨ ਤੇ ਮਹੀਨੇਵਾਰ ਵਿਸ਼ਲੇਸ਼ਣ
  • ਤੁਹਾਡੀ ਸਪੱਸ਼ਟਤਾ ਲਈ ਸਵਾਲ ਤੇ ਵਰਕਸ਼ੀਟਾਂ

Who Should Attend!

  • ਆਕਰਸ਼ਣ ਦਾ ਸਿਧਾਂਤ ਇਸ ਦੁਨੀਆ ਵਿਚ ਮੌਜੂਦ ਹਰ ਵਿਅਕਤੀ ਲਈ ਕੰਮ ਕਰਦਾ ਹੈ, ਚਾਹੇ ਉਹ ਇਸ ਬਾਰੇ ਜਾਣਦਾ ਹੈ ਜਾਂ ਨਹੀਂ। ਇਸ ਲਈ ਇਹ ਕੋਰਸ ਉਸ ਹਰ ਵਿਅਕਤੀ ਲਈ ਲਾਹੇਵੰਦ ਹੈ, ਜੋ ਇਸ ਸਿਧਾਂਤ ਦਾ ਲਾਹਾ ਲੈਣਾ ਚਾਹੁੰਦਾ ਹੈ। ਕੋਰਸ ਦੇ ਨਿਬੜਨ ਤੱਕ ਤੁਹਾਡਾ ਸੋਚਣ ਦਾ ਨਜ਼ਰੀਆ ਹੀ ਬਦਲ ਜਾਵੇਗਾ ਤੇ ਤੁਸੀਂ ਸਕਾਰਤਮਕ ਸੋਚ ਦੇ ਮਾਲਕ ਬਣ ਜਾਓਗੇ। ਇਹ ਕੋਰਸ ਤੁਹਾਡੀ ਜ਼ਿੰਦਗੀ 'ਚ ਹੈਰਾਨੀਜਨਕ ਬਦਲਾਅ ਲਿਆ ਸਕਣ ਦੇ ਯੋਗ ਹੈ।